ਭੋਗਪੁਰ ਨਗਰ ਪੰਚਾਇਤ ਦੇ ਅੱਠ ਕਾਂਗਰਸੀ ਮੈਂਬਰ ‘ਆਪ’ ਵਿੱਚ ਸ਼ਾਮਲ

ਭੋਗਪੁਰ ਨਗਰ ਪੰਚਾਇਤ ਦੇ ਅੱਠ ਕਾਂਗਰਸੀ ਮੈਂਬਰ &39; AAP & 39;


ਭੋਗਪੁਰ ਨਗਰ ਪੰਚਾਇਤ ਦੇ ਅੱਠ ਕਾਂਗਰਸੀ ਮੈਂਬਰ ‘ਆਪ’ ਵਿੱਚ ਸ਼ਾਮਲ

‘ਆਪ’ ਦੇ ਸੂਬਾ ਪ੍ਰਧਾਨ ਨੇ ਰਸਮੀ ਤੌਰ ‘ਤੇ ਉਨ੍ਹਾਂ ਦਾ ਪਾਰਟੀ ‘ਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ |

news.describespace.com, ਜਲੰਧਰ/ਚੰਡੀਗੜ੍ਹ, 259 ਜਨਵਰੀ

ਜਲੰਧਰ ‘ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਸ਼ਨੀਵਾਰ ਨੂੰ ਭੋਗਪੁਰ ਨਗਰ ਪੰਚਾਇਤ ਤੋਂ ਕਾਂਗਰਸ ਦੇ ਅੱਠ ਚੁਣੇ ਹੋਏ ਮੈਂਬਰ ‘ਆਪ’ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਸ਼ਾਮਲ ਹੋਣ ਨਾਲ ਖੇਤਰ ਵਿੱਚ ‘ਆਪ’ ਨੂੰ ਵੱਡਾ ਹੁਲਾਰਾ ਮਿਲਿਆ ਹੈ।

ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਰਸਮੀ ਤੌਰ ‘ਤੇ ਸਾਰੇ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ‘ਆਪ’ ਵਿਧਾਇਕ ਰਮਨ ਅਰੋੜਾ ਵੀ ਮੌਜੂਦ ਸਨ।

ਅਮਨ ਅਰੋੜਾ ਨੇ ਸਾਰੇ ਮੈਂਬਰਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਸਰਕਾਰ ਦੀਆਂ ਪਿਛਲੇ ਤਿੰਨ ਸਾਲਾਂ ਦੀਆਂ ਪ੍ਰਾਪਤੀਆਂ ਤੋਂ ਪ੍ਰੇਰਿਤ ਹੋ ਕੇ ‘ਆਪ’ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਸਾਰੇ ਮਿਲ ਕੇ ਪੰਜਾਬ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੰਮ ਕਰਾਂਗੇ।

ਭੋਗਪੁਰ ਨਗਰ ਪੰਚਾਇਤ ਦੇ ਅੱਠ ਕਾਂਗਰਸੀ ਮੈਂਬਰ ‘ਆਪ’ ‘ਚ ਸ਼ਾਮਲ

Picture of News Describe Space

News Describe Space